ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਬਾਦਲ ਲੀਡਰਸ਼ਿਪ ਨੂੰ ਝਾੜ ਪਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਮਕਸਦ ਯਾਦ ਕਰਵਾਇਆ I ਭਾਵੇਂ ਰਾਜਨੀਤੀ ਵੀ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ ਪਰ ਰਾਜਨੀਤੀ ਵਿੱਚ ਵੀ ਧਰਮ ਸੇਵਾ ਤੇ ਨਿਰਪੱਖ ਨਿਆਂ ਅਤੇ ਖਾਲਸੇ ਦੀ ਹਮੇਸ਼ਾ ਚੜ੍ਹਦੀ ਕਲਾ ਨੂੰ ਦਰਸਾਉਣਾ ਹੈ I ਅਜਿਹੇ ਮਕਸਦ ਨੂੰ ਮੁਖ ਰੱਖਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਨੀਂਹ ਰੱਖੀ ਗਈ ਸੀ I ਪਰ ਮੌਜੂਦਾ ਹਾਲਾਤਾਂ 'ਚ ਅਕਾਲੀ ਦਲ ਪਾਰਟੀ ਦਾ ਰੁਝਾਨ ਕਿਸ ਤਰਫ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਭਾਸ਼ਣ ਦਿੰਦਿਆਂ ਬਾਖੂਬੀ ਬਿਆਨ ਕੀਤਾ, ਜਿਸ ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਅਕਾਲੀ ਦਲ ਪਾਰਟੀ ਨੂੰ ਸਰਕਾਰ ਬਣਾਉਣ ਵੱਲ ਧਿਆਨ ਛੱਡ ਕੇ ਸਿੱਖ ਧਰਮ ਦੀ ਸੇਵਾ ਵੱਲ ਧਿਆਨ ਦੇਣ ਦੀ ਤਾਕੀਦ ਕੀਤੀ I #GianiHarpreetSingh #Jathedaarakaltakhat #Sukhbeerbadal